ਪਰਿਭਾਸ਼ਾ
ਰਾਜ ਨਾਭਾ ਦੀ ਨਜਾਮਤ ਫੂਲ, ਥਾਣੇ ਧਨੌਲੇ ਵਿੱਚ ਇੱਕ ਪਿੰਡ. ਇਸ ਥਾਂ ਨੌਮੇ ਸਤਿਗੁਰੂ ਵਿਰਾਜੇ ਹਨ. "ਕਾਹੇ ਰੇ ਬਨ ਖੋਜਨ ਜਾਈ- " ਸ਼ਬਦ ਇਸੇ ਥਾਂ ਸੰਗਤ ਨੂੰ ਸੰਬੋਧਨ ਕਰਕੇ ਉਚਰਿਆ ਹੈ. ਗੁਰੁਦ੍ਵਾਰਾ ਪਿੰਡ ਤੋਂ ਈਸ਼ਾਨ ਕੋਣ ਅੱਧ ਮੀਲ ਤੇ ਹੈ. ਰਿਆਸਤ ਨਾਭਾ ਵੱਲੋਂ ਦੋ ਹਲ ਦੀ ਜ਼ਮੀਨ ਮੁਆਫ ਹੈ. ਰੇਲਵੇ ਸਟੇਸ਼ਨ ਸੇਖੇ ਤੋਂ ਕਰੀਬ ਚਾਰ ਮੀਲ ਨੈਰਤ ਕੋਣ ਹੈ. ਕੱਟੂ ਵਿੱਚ ਭਾਈ ਧ੍ਯਾਨ ਸਿੰਘ ਜੀ ਕਰਣੀ ਵਾਲੇ ਸਿੰਘ ਹੋਏ ਹਨ. ਉਨ੍ਹਾਂ ਨੇ ਦਸਮਗ੍ਰੰਥ ਵਿੱਚੋਂ ਚਰਿਤ੍ਰ ਕੱਢਕੇ ਸਰਬਲੋਹ ਦਰਜ ਕਰ ਦਿੱਤਾ ਸੀ। ੨. ਦੇਖੋ, ਕੱਟੂਸ਼ਾਹ.
ਸਰੋਤ: ਮਹਾਨਕੋਸ਼
KAṬṬÚ
ਅੰਗਰੇਜ਼ੀ ਵਿੱਚ ਅਰਥ2
s. m, young male buffalo; one who cuts and bites:—kaṭṭú bachchhú, s. f. The calves of cows and buffaloes together:—kaṭú bachhrú hal chale, kauṉ basáwe dhore. Who can keep a full grown bullock in his house if he harnesses buffalo calves and cow calves to his plough.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ