ਪਰਿਭਾਸ਼ਾ
ਪੰਜਾਬੀ ਵਰਣਮਾਲਾ ਦਾ ਸੱਤਵਾਂ ਅੱਖਰ. ਇਸ ਦਾ ਉੱਚਾਰਣ ਕੰਠ ਤੋਂ ਹੁੰਦਾ ਹੈ। ਸੰ. ਸੰਗ੍ਯਾ- ਸੂਰਜ। ੨. ਆਕਾਸ਼। ੩. ਇੰਦ੍ਰਿਯ. ਇੰਦ੍ਰੀਆਂ। ੪. ਸ਼ਰੀਰ. ਦੇਹ। ੫. ਸਿਫਰ. ਬਿੰਦੀ. ਨੁਕਤਾ। ੬. ਸੁਰਗ। ੭. ਸੁਖ। ੮. ਛਿਦ੍ਰ. ਛੇਕ. ਸੁਰਾਖ਼। ੯. ਕਰਮ ੧੦. ਪੁਰ. ਨਗਰ। ੧੧. ਖੇਤ। ੧੨. ਗ੍ਯਾਨ. ਵਿਵੇਕ। ੧੩. ਬ੍ਰਹਮਾ. ਚਤੁਰਾਨਨ। ੧੪. ਪੰਜਾਬੀ ਵਿੱਚ ਸੰਸਕ੍ਰਿਤ क्ष ਅਤੇ ਦੀ ਥਾਂ ਭੀ ਇਹ ਅੱਖਰ ਵਰਤੀਦਾ ਹੈ. ਜਿਵੇਂ- ਸਾਖੀ, ਮੋਖ, ਬਿਰਖ, ਵਿਖ ਅਤੇ ਖਟ ਆਦਿ ਸ਼ਬਦਾਂ ਵਿੱਚ.
ਸਰੋਤ: ਮਹਾਨਕੋਸ਼