ਪਰਿਭਾਸ਼ਾ
ਸੰ. खट् ਧਾ- ਚਾਹੁਣਾ- ਇੱਛਾ ਕਰਨਾ, ਢੂੰਡਣਾ, ਤਲਾਸ਼ ਕਰਨਾ। ੨. ਸੰ. ਸਟ੍. ਛੀ. ਸ਼ਸ਼ (Six). "ਏਕ ਘੜੀ ਖਟ ਮਾਸਾ." (ਤੁਖਾ ਬਾਰਹਮਾਹਾ) ੩. ਛੀ ਸੰਖ੍ਯਾ ਵਾਲੀ ਵਸਤੁ. ਜੈਸੇ ਖਟ ਸ਼ਾਸਤ੍ਰ, ਖਟ ਕਰਮ ਆਦਿ. "ਖਟ ਭੀ ਏਕਾ ਬਾਤ ਬਖਾਨਹਿ." (ਰਾਮ ਮਃ ੫) ੪. ਸੰ खट ਅੰਧਾ ਕੂਆ (ਅੰਨ੍ਹਾ ਖੂਹ). ੫. ਕਫ. ਬਲਗਮ। ੬. ਹਲ. ਵਾਹੀ ਕਰਨ ਦਾ ਸੰਦ। ੭. ਘਾਸ (ਘਾਹ). ੮. ਦੇਖੋ, ਖੱਟਣਾ। ੯. ਸਿੰਧੀ- ਖਾਟ. ਮੰਜਾ.
ਸਰੋਤ: ਮਹਾਨਕੋਸ਼