ਪਰਿਭਾਸ਼ਾ
ਸੰ. षडङ्ग ਸੜੰਗ. ਛੀ ਅੰਗ. ਸ਼ਰੀਰ ਦੇ ਪ੍ਰਧਾਨ ਛੀ ਅੰਗ ਇਹ ਹਨ- ਸਿਰ, ਦੋ ਬਾਹਾਂ, ਛਾਤੀ, ਦੋ ਟੰਗਾਂ। ੨. ਦੇਹ. ਸ਼ਰੀਰ, ਜਿਸ ਦੇ ਛੀ ਅੰਗ ਹਨ. "ਖਟਅੰਗ ਪਾਣਿ ਉਛਾਲੀਅੰ." (ਚੰਡੀ ੨) ਦੁਰਗਾ ਨੇ ਸ਼ੁੰਭ ਦਾ ਸਰੀਰ ਹੱਥ ਨਾਲ ਉਛਾਲਿਆ।#੩. ਨੀਤਿ ਦੇ ਛੀ ਅੰਗ-#ੳ. ਸੰਧਿ (ਮੁਲਾਕਾਤ- ਸੁਲਹ).#ਅ. ਵਿਗ੍ਰਹਿ (ਜੰਗ).#ੲ. ਯਾਨ (ਦੁਸ਼ਮਨ ਪੁਰ ਚੜ੍ਹਾਈ).#ਸ. ਆਸਨ (ਜਮਕੇ ਬੈਠਣਾ. ਮਤਲਬ ਸਿੱਧ ਕਰਨ ਲਈ ਕਿਸੇ ਥਾਂ ਆਸਨ ਜਮਾਉਣਾ).#ਹ. ਸੰਸ਼੍ਰਯ (ਕਿਸੇ ਬਲਵਾਨ ਦਾ ਆਸਰਾ ਲੈਣਾ).#ਕ. ਦ੍ਵੈਧੀਭਾਵ (ਫੋਟਕ ਪਾਉਣਾ).#੪. ਵੇਦ ਦੇ ਛੀ ਅੰਗ-#ੳ. ਸਿਕ੍ਸ਼ਾ (ਅਕ੍ਸ਼ਰਾਂ ਦਾ ਉੱਚਾਰਣ ਅਤੇ ਪਾਠ ਦੇ ਸ੍ਵਰ ਦਾ ਜਿਸ ਤੋਂ ਗ੍ਯਾਨ ਹੁੰਦਾ ਹੈ).#ਅ. ਕਲਪ कल्प (ਮੰਤ੍ਰਜਾਪ ਦੀ ਵਿਧੀ ਅਤੇ ਪ੍ਰਕਾਰ ਜਿਸ ਤੋਂ ਜਾਣੀਦੇ ਹਨ).#ੲ. ਵ੍ਯਾਕਰਣ (ਸ਼ਬਦਾਂ ਦੀ ਸ਼ੁੱਧੀ ਅਤੇ ਪ੍ਰਯੋਗ (ਵਰਤਾਉ) ਜਿਸ ਤੋਂ ਜਾਣੇ ਜਾਂਦੇ ਹਨ).#ਸ. ਜ੍ਯੋਤਿਸ (ਅਮਾਵਸ ਮੌਸ) ਪੂਰਣਮਾਸੀ ਸੰਕ੍ਰਾਂਤਿ ਆਦਿ ਦਿਨਾਂ ਦਾ ਜਿਸ ਤੋਂ ਗ੍ਯਾਨ ਹੋਵੇ).¹#ਹ. ਛੰਦ(ਪਦਾਂ ਦੇ ਵਿਸ਼੍ਰਾਮ, ਮੰਤ੍ਰਾਂ ਦੀ ਚਾਲ ਅਤੇ ਛੰਦ ਦਾ ਨਾਉਂ ਜਿਸ ਤੋਂ ਜਾਣੀਏ).#ਕ. ਨਿਰੁਕ੍ਤ (ਸ਼ਬਦਾਂ ਦੇ ਅਰਥਾਂ ਦੀ ਵ੍ਯਾਖ੍ਯਾ. ਵ੍ਯੁਤਪਤਿ ਸਹਿਤ ਨਾਮਾਂ ਦਾ ਸਰੂਪ ਦੱਸਣ ਵਾਲਾ ਵੈਦਿਕ ਕੋਸ਼).
ਸਰੋਤ: ਮਹਾਨਕੋਸ਼