ਪਰਿਭਾਸ਼ਾ
षड्दर्शान ਛੀ ਦਰਸ਼ਨ ਛੀ. ਸ਼ਾਸਤ੍ਰ. ਦੇਖੋ, ਖਟਸਾਸਤ੍ਰ. "ਚਾਰ ਬੇਦ ਖਟਦਰਸ ਸਮਾਸੀ." (ਵਾਰ ਮਾਰੂ ੨. ਮਃ ੫) ਚਾਰਵੇਦ ਅਤੇ ਖਟ ਸ਼ਾਸਤ੍ਰ ਲੈ ਹੋ ਜਾਣਗੇ. "ਖਟਦਰਸਨ ਵਰਤੈ ਵਰਤਾਰਾ। ਗੁਰ ਕਾ ਦਰਸਨ ਅਗਮ ਅਪਾਰਾ." (ਆਸਾ ਮਃ ੩) ੨. ਕਈ ਆਪਣੀ ਕਲਪਨਾ ਅਨੁਸਾਰ ਖਟਦਰਸ਼ਨ ਇਹ ਆਖਦੇ ਹਨ- ਜੋਗੀ, ਜੰਗਮ, ਜੈਨੀ, ਸੰਨ੍ਯਾਸੀ, ਵੈਰਾਗੀ ਅਤੇ ਮਦਾਰੀ. ਪਰੰਤੂ ਇਹ ਪਰਮਾਣੀਕ (ਪ੍ਰਾਮਾਣਿਕ) ਬਾਤ ਨਹੀਂ ਹੈ. ਜੇ ਵਿਚਾਰਕੇ ਦੇਖੀਏ, ਤਦ ਕੋਈ ਭੀ ਛੀ ਸ਼ਾਸਤ੍ਰ ਅਥਵਾ ਉਨ੍ਹਾਂ ਦਾ ਮਤ ਧਾਰਣ ਵਾਲੇ ਖਟਦਰਸਨ ਕਹੇ ਜਾ ਸਕਦੇ ਹਨ.
ਸਰੋਤ: ਮਹਾਨਕੋਸ਼