ਪਰਿਭਾਸ਼ਾ
ਪੂਰਣਪੁਰਖ ਦੀਆਂ ਛੀ ਸਿਫਤਾਂ. "ਖਟਲਖ੍ਯ ਪੂਰਨੰਪੁਰਖਹ." (ਸਹਸ ਮਃ ੫)#(੧) ਸਰਵਵ੍ਯਾਪੀ ਕਰਤਾਰ ਦਾ ਧ੍ਯਾਨ ਕਰਕੇ ਉਸ ਦਾ ਨਾਮ (ਮਹਾਮੰਤ੍ਰ) ਜਪਣਾ.#(੨) ਨੇਕ ਤ਼ਰੀਕੇ ਨਾਲ ਦੁਨੀਆਂ ਵਿੱਚ ਰਹਿਕੇ ਕਿਸੇ ਨੂੰ ਵੈਰੀ ਨਾ ਬਣਾਉਣਾ ਅਤੇ ਦੁੱਖ ਸੁੱਖ ਵਿੱਚ ਆਪਣੇ ਗ੍ਯਾਨ ਨੂੰ ਅਚਲ ਰੱਖਣਾ.#(੩) ਵਿਸਿਆਂ ਦੇ ਵੇਗ ਨੂੰ ਰੋਕਕੇ ਸਭ ਜੀਵਾਂ ਪੁਰ ਦ੍ਯਾ ਕਰਨੀ.#(੪) ਕਰਤਾਰ ਦੇ ਕੀਰਤਨ ਨੂੰ ਭੋਜਨ ਵਾਂਙ ਆਪਣਾ ਆਧਾਰ ਮੰਨਕੇ ਸੰਸਾਰ ਵਿੱਚ ਕੌਲਫੁੱਲ ਦੀ ਤਰਾਂ ਨਿਰਲੇਪ ਰਹਿਣਾ.#(੫) ਕਰਤਾਰ ਦੀ ਭਗਤਿ ਅਤੇ ਸ਼੍ਰੱਧਾ ਦਾ ਉਪਦੇਸ਼ ਮਿਤ੍ਰ ਸ਼ਤ੍ਰੁ ਨੂੰ ਸਮਾਨ ਦੇਣਾ.#(੬) ਨੰਮ੍ਰਭਾਵ ਨਾਲ ਸਭ ਦੀ ਚਰਣਧੂੜਿ ਬਣਨਾ ਅਤੇ ਕਿਸੇ ਦੀ ਨਿੰਦਾ ਨਾ ਸੁਣਨੀ.
ਸਰੋਤ: ਮਹਾਨਕੋਸ਼