ਪਰਿਭਾਸ਼ਾ
ਛੀ ਚਿੰਨ੍ਹ. ਗ੍ਰੰਥ ਦੇ ਛੀ ਅੰਗ-#(ੳ) ਉਪਕ੍ਰਮਉਪਸੰਹਾਰ. ਗ੍ਰੰਥ ਦੀ ਤਮਹੀਦ ਅਤੇ ਅੰਤ ਨੂੰ ਉਸੇ ਸਿੱਧਾਂਤ ਤੇ ਲਿਆਕੇ ਸਮਾਪਤੀ.#(ਅ) ਅਭ੍ਯਾਸ. ਵਾਰ ਵਾਰ ਪ੍ਰਸੰਗ ਦਾ ਵਿਚਾਰ.#(ੲ) ਅਪੂਰਵਤਾ. ਪ੍ਰਸੰਗ ਦਾ ਅਨੋਖਾਪਨ.#(ਸ) ਫਲ. ਨਤੀਜਾ. ਸਿੱਧਾਂਤ.#(ਹ) ਅਰਥਵਾਦ. ਗ੍ਰੰਥ ਵਿੱਚ ਰੁਚਿ ਪੈਦਾ ਕਰਨ ਦੇ ਵਾਕ.#(ਕ) ਉਪਪੱਤਿ. ਦਲੀਲ (ਯੁਕ੍ਤਿ). ਮੰਤ਼ਿਕ. ੨. ਵ੍ਯਾਕਰਣ ਅਨੁਸਾਰ ਤਿੰਨ ਅਜੰਤ (ਅਜ੍-ਅੰਤ) ਅਤੇ ਤਿੰਨ ਹਲੰਤ (ਹਲ੍-ਅੰਤ) ਪੁੱਲਿੰਗ, ਇਸਤ੍ਰੀ ਲਿੰਗ ਅਤੇ ਨਪੁੰਸਕ ਲਿੰਗ. ਜਿਵੇਂ- ਅਜੰਤ ਪੁਲਿੰਗ ਰਾਮ, ਅਜੰਤ ਇਸਤ੍ਰੀ ਲਿੰਗ ਰਮਾ, ਅਜੰਤ ਨਪੁੰਸਕ ਲਿੰਗ ਪਨ. ਹਲੰਤ ਪੁੱਲੰਗ ਰਾਜਨ੍, ਹਲੰਤ ਇਸਤ੍ਰੀ ਲਿੰਗ ਸ੍ਰਜ੍ (ਮਾਲਾ), ਹਲੰਤ ਨਪੁੰਸਕ ਲਿੰਗ ਸ਼੍ਰੇਯਸ੍ (ਕਲ੍ਯਾਣ).
ਸਰੋਤ: ਮਹਾਨਕੋਸ਼