ਖਟਵਿਕਾਰ
khatavikaara/khatavikāra

ਪਰਿਭਾਸ਼ਾ

षड्विकार ਦੇਖੋ, ਖਟ ਊਰਮਿ। ੨. ਦੇਖੋ, ਖਟਵਰਗ। ੩. ਸ਼ਰੀਰ ਦੀ ਛੀ ਹਾਲਤਾਂ- ਨਿੰਮਣਾ, ਜੰਮਣਾ, ਵਧਣਾ, ਘਟਣਾ, ਬਦਲਣਾ ਤੇ ਨਾਸ਼ ਹੋਣਾ. "ਜਨਮ ਅਸ੍ਤਿ ਅਰੁ ਵ੍ਰਿੱਧਿ ਪ੍ਰਣਾਮਾ। ਖੀਣ ਹੋਨ ਮਰਨੋ ਦੁਖ ਧਾਮਾ। ਖਟ ਵਿਕਾਰ ਆਤਮ ਮਹਿਂ ਨਾਹੀਂ." (ਨਾਪ੍ਰ) ੪. ਹੋਰ ਖਟ ਵਿਕਾਰ- ਜਨਮ, ਮਰਨ, , ਭੁੱਖ, ਤੇਹ, ਹਰਖ, ਸ਼ੋਕ. "ਖਟ ਵਿਕਾਰ ਜਨਮਹਿ ਅਰੁ ਮਰਨੇ। ਇਹ ਸ਼ਰੀਰ ਕੇ ਦੋਨਹੁ ਵਰਨੇ। ਛੁਧਾ ਤ੍ਰਿਖਾ ਦੁਇ ਪ੍ਰਾਨਨ ਕੇਰ। ਹਰਖ ਸ਼ੋਕ ਮਨ ਕੇ ਜੁਗ ਹੇਰ।।" (ਗੁਪ੍ਰਸੂ)
ਸਰੋਤ: ਮਹਾਨਕੋਸ਼