ਖਤ
khata/khata

ਪਰਿਭਾਸ਼ਾ

ਸੰਗ੍ਯਾ- ਖਾਤਾ. ਟੋਆ. ਖਾਤ. "ਪਨ੍ਹਿਨ ਮਾਰ ਖਤ ਡਾਰ." (ਚਰਿਤ੍ਰ ੧੯੪) ਜੁੱਤੀਆਂ ਨਾਲ ਮਾਰ ਮਾਰਕੇ ਟੋਏ ਵਿੱਚ ਸੁੱਟ ਦਿੱਤਾ। ੨. ਵੈਰ. ਵਿਰੋਧ। ੩. ਈਰਖਾ। ੪. ਅ਼. [خط] ਖ਼ਤ਼.¹ ਲਿਖਤ. ਤਹਿਰੀਰ। ੫. ਰੇਖਾ. ਲਕੀਰ। ੬. ਚਿੱਠੀ। ੭. ਅ਼. [خت] ਖ਼ਤ. ਵਿਘਨ. ਰੋਕ ਟੋਕ. ਪ੍ਰਤਿਬੰਧ. "ਇਸੁ ਹਰਿਧਨ ਕਾ ਕੋਈ ਸਰੀਕ ਨਾਹੀ, ਕਿਸੈ ਕਾ ਖਤ ਨਾਹੀ." (ਵਾਰ ਬਿਲਾ ਮਃ ੪) ੮. ਖੋਹਣਾ. ਛੀਨਨਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : خط

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

letter, epistle; post card; also ਖ਼ਤ ; line especially straight line; handwriting
ਸਰੋਤ: ਪੰਜਾਬੀ ਸ਼ਬਦਕੋਸ਼