ਖਤੰਗ
khatanga/khatanga

ਪਰਿਭਾਸ਼ਾ

ਸੰ. क्षताङ्ग ਕ੍ਸ਼ਤਾਂਗ. ਘਾਇਲ ਹੁੰਦੇ ਹਨ ਅੰਗ ਜਿਸ ਤੋਂ, ਤੀਰ. "ਬਾਛੜ ਘੱਤੀ ਸੂਰਿਆਂ ਵਿੱਚ ਖੇਤ ਖਤੰਗਾਂ." (ਚੰਡੀ ੩) ੨. ਘਾਇਲ. ਫੱਟੜ। ੩. ਸਿੰਧੀ. ਬਹਾਦੁਰ. ਦਿਲੇਰ। ੪. ਫ਼ਾ. [خدنگ] ਖ਼ਦੰਗ. ਇੱਕ ਖ਼ਾਸ ਬਿਰਛ, ਜਿਸ ਤੋਂ ਕਮਾਣ ਅਤੇ ਤੀਰ ਬਣਦੇ ਹਨ। ੫. ਖ਼ਦੰਗ ਦਾ ਬਣਿਆ ਧਨੁਖ ਅਥਵਾ ਤੀਰ. "ਲੀਏ ਕਰ ਚਕ੍ਰ ਵਕ੍ਰ ਗੋਫਨ ਖਦੰਗਨੀ." (ਸਲੋਹ).
ਸਰੋਤ: ਮਹਾਨਕੋਸ਼