ਪਰਿਭਾਸ਼ਾ
ਇੱਕ ਪਿੰਡ, ਜੋ ਰਿਆਸਤ ਪਟਿਆਲਾ, ਨਜਾਮਤ ਸੁਨਾਮ, ਤਸੀਲ ਥਾਣਾ ਨਰਵਾਣਾ ਵਿੱਚ ਰੇਲਵੇ ਸਟੇਸ਼ਨ ਉਚਾਣਾ ਅਤੇ ਘਸੋ ਤੋਂ ਨੇੜੇ ਹੈ. ਇਸ ਪਿੰਡ ਤੋਂ ਪੂਰਵ ਦੇ ਪਾਸੇ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਦਿੱਲੀ ਨੂੰ ਜਾਂਦੇ ਵਿਰਾਜੇ ਹਨ. ਗੁਰਦ੍ਵਾਰੇ ਨਾਲ ੧੫੦ ਵਿੱਘੇ ਜ਼ਮੀਨ ਅਤੇ ੨੫ ਰੁਪਯੇ ਸਾਲਾਨਾ ਪਟਿਆਲੇ ਵੱਲੋਂ ਜਾਗੀਰ ਹੈ. ਪੁਜਾਰੀ ਸਿੰਘ ਹੈ.
ਸਰੋਤ: ਮਹਾਨਕੋਸ਼