ਪਰਿਭਾਸ਼ਾ
ਫ਼ਾ. [خربوُجہ] ਖ਼ਰਬੂਜ਼ਾ. ਇਸ ਦਾ ਉੱਚਾਰਣ ਖ਼ੁਰਪੁਜ਼ਹ ਭੀ ਸਹੀ ਹੈ. ਸੰ. ਖਬੂਜ, ਉਰ੍ਵਾਰੁ ਅਤੇ ਦਸ਼ਾਂਗੁਲ. ਇਹ ਸਾਉਣੀ ਦੀ ਫਸਲ ਦਾ ਫਲ ਹੈ, ਜੋ ਬੇਲ ਨੂੰ ਲਗਦਾ ਹੈ. ਇਸ ਦੀ ਤਾਸੀਰ ਗਰਮ ਤਰ ਹੈ. ਬਲੋਚਿਸਤਾਨ ਅਤੇ ਮਿਸਰ ਦੇ ਖਰਬੂਜੇ ਬਹੁਤ ਮਿੱਠੇ ਹੁੰਦੇ ਹਨ. ਕਾਬੁਲੀ ਸਰਦਾ ਭੀ ਇਸੇ ਜਾਤਿ ਵਿੱਚੋਂ ਹੈ.
ਸਰੋਤ: ਮਹਾਨਕੋਸ਼