ਪਰਿਭਾਸ਼ਾ
ਮੁਸਲਮਾਨਾਂ ਦੀ ਇੱਕ ਜਾਤਿ, ਜੋ ਝੰਗ ਦੇ ਜਿਲੇ ਵਿਸ਼ੇਸ ਹੈ। ੨. ਰਾਜਪੂਤਾਂ ਦਾ ਇੱਕ ਗੋਤ੍ਰ। ੩. ਸੰ. ਖਲ੍ਵ. ਪੱਤਰ ਦੀ ਕਿਸ਼ਤੀਨੁਮਾ ਕੂੰਡੀ, ਜਿਸ ਵਿੱਚ ਸੁਰਮਾ ਅਤੇ ਦਵਾਈ ਵੱਟੇ ਨਾਲ ਬਾਰੀਕ ਪੀਸੀਦੀ ਹੈ. ਇਹ ਖ਼ਾਸ ਕਰਕੇ ਗਯਾ ਵਿੱਚ ਬਹੁਤ ਉਮਦਾ ਬਣਦੇ ਹਨ ਅਰ ਅੱਠ ਆਨੇ ਤੋਂ ਲੈ ਕੇ ਦੋ ਹਜ਼ਾਰ ਰੁਪਯੇ ਦੀ ਕੀਮਤ ਤਕ ਮਿਲਦੇ ਹਨ.
ਸਰੋਤ: ਮਹਾਨਕੋਸ਼