ਪਰਿਭਾਸ਼ਾ
ਖਰਾ ਦਾ ਇਸਤ੍ਰੀ ਲਿੰਗ. "ਰਸਨਾ ਹਰਿਜਸ ਗਾਵੈ ਖਰੀ ਸੁਹਾਵਣੀ." (ਵਾਰ ਸੋਰ ਮਃ ੪) "ਵਿਚ ਸਾਹੁਰੜੈ ਖਰੀ ਸੋਹੰਦੀ." (ਸ੍ਰੀ ਛੰਤ ਮਃ ੪) ੨. ਸੰ. ਖਰ ਦੀ ਮਦੀਨ. ਗਧੀ। ੩. ਵਿ- ਖਰ (ਗਧੇ) ਨਾਲ ਹੈ ਜਿਸ ਦਾ ਸੰਬੰਧ. "ਅਸਪੀ ਸ਼ੁਤਰੀ ਬਜਤ ਅਸੇਖਾ। ਪੀਲ ਖਰੀ ਨੌਬਤ ਨਹਿ ਲੇਖਾ." (ਸਲੋਹ) ਅਸਪ, ਸ਼ੁਤਰ, ਪੀਲ, ਖਰ ਪੁਰ ਲੱਦੀਆਂ ਨੌਬਤਾਂ ਵਜਦੀਆਂ ਹਨ.
ਸਰੋਤ: ਮਹਾਨਕੋਸ਼