ਖਵਣੁ
khavanu/khavanu

ਪਰਿਭਾਸ਼ਾ

ਕ੍ਰਿ- ਸਹਾਰਨਾ. ਬਹਦਾਸ਼੍ਤ ਕਰਨਾ. "ਪ੍ਰਭ ਦਾਸ ਕਾ ਦੁਖੁ ਨ ਖਵਿਸਕਹਿ." (ਵਾਰ ਗੂਜ ੨. ਮਃ ੫) "ਨਿੰਦਕ ਸਾਕਤ ਖਵ ਨ ਸਕੈ." (ਬਸੰ ਅਃ ਮਃ ੪) "ਨਿਵਣੁ ਸੁ ਅਖਰੁ ਖਵਣੁ ਗੁਣੁ." (ਸ. ਫਰੀਦ) ਦੇਖੋ, ਵੇਸ. "ਖਵੇ ਨ ਵੰਞਨਿ." (ਵਾਰ ਗੂਜ ੨. ਮਃ ੫) ਸਹਾਰੇ ਨਹੀਂ ਜਾਂਦੇ. "ਏਕੁ ਬੋਲ ਭੀ ਖਵਤੋ ਨਾਹੀ." (ਆਸਾ ਮਃ ੫) ਇੱਕ ਵਾਕ ਭੀ ਸਹਾਰਿਆ ਨਹੀਂ ਜਾਂਦਾ ਸੀ। ੨. ਕ੍ਸ਼ਮਾ (ਖਿਮਾ) ਕਰਨਾ. ਮੁਆਫ ਕਰਨਾ। ੩. ਖਪਣਾ. ਜਜਬ ਹੋਣਾ. "ਆਵਟਣੁ ਆਪੇ ਖਵੈ ਦੁਧ ਕਉ ਖਪਣ ਨ ਦੇਇ." (ਸ੍ਰੀ ਅਃ ਮਃ ੧)
ਸਰੋਤ: ਮਹਾਨਕੋਸ਼