ਖਵਾਸੀ
khavaasee/khavāsī

ਪਰਿਭਾਸ਼ਾ

ਫ਼ਾ. [خواصی] ਖ਼ੱਵਾਸੀ. ਸੇਵਕ ਦਾ ਕਰਮ. ਸੇਵਾ. "ਨਾਰਦ ਸਾਰਦ ਕਰਹਿ ਖਵਾਸੀ." (ਆਸਾ ਕਬੀਰ) ੨. ਹਾਥੀ ਦੇ ਹੌਦੇ ਅਥਵਾ ਬੱਘੀ ਰਥ ਆਦਿਕ ਪਿੱਛੇ ਸੇਵਕ ਦੇ ਬੈਠਣ ਲਈ ਬਣਾਈ ਥਾਂ। ੩. ਖ਼ਵਾਸ ਲੋਕ. ਖਵਾਸਮੰਡਲੀ. "ਕਿਆ ਲਸਕਰ ਕਿਆ ਨੇਬ ਖਵਾਸੀ?" (ਵਾਰ ਮਾਝ ਮਃ ੧)
ਸਰੋਤ: ਮਹਾਨਕੋਸ਼

KHAWÁSÍ

ਅੰਗਰੇਜ਼ੀ ਵਿੱਚ ਅਰਥ2

s. f, n attendance.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ