ਖਿੰਗ
khinga/khinga

ਪਰਿਭਾਸ਼ਾ

ਫ਼ਾ. [خِنگ] ਖ਼ਿੰਗ. ਸੰਗ੍ਯਾ- ਨੁਕ਼ਰਾ ਘੋੜਾ. ਉਹ ਘੋੜਾ ਜਿਸ ਦਾ ਮੂੰਹ ਅਤੇ ਚਾਰੇ ਸੁੰਮ ਗੁਲਾਬੀ ਝਲਕ ਨਾਲ ਚਿੱਟੇ ਹੋਣ. "ਤਦ ਖਿੰਗ ਨਿਸੁੰਭ ਨਚਾਇਆ." (ਚੰਡੀ ੩) ੨. ਘੋੜਾ. ਅਸ਼੍ਵ. "ਦੁਹੂੰ ਓਰ ਤੇ ਖਿੰਗ ਖਤ੍ਰੀ ਨਚਾਵੈਂ." (ਚਰਿਤ੍ਰ ੧੨੦) ੩. ਸੰ. षिङ्ग ਸਿੰਗ. ਵਿ- ਬਹਾਦੁਰ. ਦਿਲੇਰ.
ਸਰੋਤ: ਮਹਾਨਕੋਸ਼

KHIṆG

ਅੰਗਰੇਜ਼ੀ ਵਿੱਚ ਅਰਥ2

s. f, stringed instrument played with the fingers, a kind of guitar (properly Kiṇg):—a. White but not perfectly so, of a dirty white, grayish; (a colour of horses.)
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ