ਪਰਿਭਾਸ਼ਾ
ਲਹਿਣਾ (ਗੁਰੂ ਅੰਗਦਦੇਵ) ਜੀ ਦੀ ਮਹਿਲਾ, ਜੋ ਖਡੂਰ ਨਿਵਾਸੀ ਦੇਵੀਚੰਦ ਖਤ੍ਰੀ ਦੀ ਸੁਪੁਤ੍ਰੀ ਸੀ. ਇਸ ਦਾ ਵਿਆਹ ਲਹਿਣਾ ਜੀ ਨਾਲ ਸੰਮਤ ੧੫੭੬ ਵਿੱਚ ਹੋਇਆ ਸੀ. ਮਾਤਾ ਖੀਵੀ ਦਾ ਦੇਹਾਂਤ ਸੰਮਤ ੧੬੩੯ ਵਿੱਚ ਹੋਇਆ. ਦੇਹਰਾ ਖਡੂਰ ਵਿਦ੍ਯਮਾਨ ਹੈ. "ਮਾਤਾ ਖੀਵੀ ਸਹੁ ਸੋਇ, ਜਿਨਿ ਗੋਇ ਉਠਾਲੀ." (ਵਾਰ ਰਾਮ ੩)
ਸਰੋਤ: ਮਹਾਨਕੋਸ਼