ਖੁਆਉਣਾ
khuaaunaa/khuāunā

ਪਰਿਭਾਸ਼ਾ

ਕ੍ਰਿ- ਗੁੰਮ ਕਰਾਉਣਾ। ੨. ਗੁੰਮਰਾਹ ਕਰਾਉਣਾ. ਭੁਲਾਉਣਾ. "ਜਿਸਹਿ ਖੁਆਈ ਤਿਸੁ ਕਉਣੁ ਕਹੈ?" (ਵਾਰ ਰਾਮ ੧. ਮਃ ੧) "ਦੂਜੈਭਾਇ ਖੁਆਇ." (ਸ੍ਰੀ ਮਃ ੩) "ਦੂਜੈਭਾਇ ਖੁਆਈ ਰਾਮ." (ਵਡ ਛੰਤ ਮਃ ੩) "ਜਿਸ ਨੋ ਆਪਿ ਖੁਆਏ ਕਰਤਾ." (ਆਸਾ ਅਃ ਮਃ ੧) ੩. ਵੇਲਾ ਖੁੰਝਾਉਣਾ. ਘੁਸਾਉਣਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کھُوآؤنا

ਸ਼ਬਦ ਸ਼੍ਰੇਣੀ : verb, transitive

ਅੰਗਰੇਜ਼ੀ ਵਿੱਚ ਅਰਥ

to cause/make or help one to eat, feed, serve (meal), administer (medicine)
ਸਰੋਤ: ਪੰਜਾਬੀ ਸ਼ਬਦਕੋਸ਼

KHUÁUṈÁ

ਅੰਗਰੇਜ਼ੀ ਵਿੱਚ ਅਰਥ2

v. a, To cause to eat, to feed.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ