ਖੁਰਗੀਰ
khurageera/khuragīra

ਪਰਿਭਾਸ਼ਾ

ਫ਼ਾ. [خوگیِر] ਖ਼ੂਗੀਰ. ਸੰਗ੍ਯਾ- ਖ਼ੂ (ਪਸੀਨੇ) ਨੂੰ ਗੀਰ (ਫੜਨ ਵਾਲਾ) ਤਹਿਰੂ. ਕਾਠੀ ਹੇਠ ਲਗਿਆ ਨਮਦਾ ਅਥਵਾ ਜੀਨ ਹੇਠ ਪਾਉਣ ਦਾ ਵਸਤ੍ਰ. "ਤਿਨ ਕੇ ਤੁਰੇ ਜਨ ਖੁਰਗੀਰ ਸਭਿ ਪਵਿਤੁ ਹਹਿ." (ਵਾਰ ਸੋਰ ਮਃ ੪) "ਲਗ੍ਯੋ ਜੀਨ ਬੀਚੰ ਖੁਰਗੀਨੰ ਪਰੋਯੋ." (ਗੁਪ੍ਰਸੂ)
ਸਰੋਤ: ਮਹਾਨਕੋਸ਼