ਪਰਿਭਾਸ਼ਾ
ਸਿੰਧੀ. ਪ੍ਰਤ੍ਯ- ਸੰਬੰਧ ਬੋਧਕ. ਕਾ. ਕੀ. ਦਾ. ਦੇ. "ਧੂੜੀ ਮਜਨ ਸਾਧ ਖੇ." (ਸ੍ਰੀ ਛੰਤ ਮਃ ੫) ੨. ਕੋ. ਨੂੰ. ਤਾਂਈਂ. "ਜੋ ਡੁਬੰਦੋ ਆਪ ਸੋ ਤਰਾਏ ਕਿੰਨ ਖੇ?" (ਵਾਰ ਮਾਰੂ ੨. ਮਃ ੫) ੩. ਸੰ. ਖੰ. ਸੰਗ੍ਯਾ- ਆਕਾਸ਼. "ਖੇ ਕਂਹਿ ਗਯੋ ਧਰਨਿ ਪਸਗਯੋ!" (ਕ੍ਰਿਸਨਾਵ) ੪. ਸੰ. ਖੇ. ਆਕਾਸ਼ ਮੇਂ. "ਦਾਮਨੀ ਚਮਤਕਾਰ ਤਿਉ ਵਰਤਾਰਾ ਜਗ ਖੇ." (ਗਉ ਵਾਰ ੨. ਮਃ ੫) ਜਿਵੇਂ ਖੇ (ਆਕਾਸ਼) ਵਿੱਚ ਦਾਮਿਨੀ (ਬਿਜਲੀ) ਦਾ ਚਮਤਕਾਰ ਹੈ, ਤਿਵੇਂ ਕ੍ਸ਼ਣਭੰਗੁਰ (ਪਲ ਵਿੱਚ ਮਿਟ ਜਾਣ ਵਾਲਾ) ਜਗਤ ਦਾ ਵਰਤਾਰਾ ਹੈ.
ਸਰੋਤ: ਮਹਾਨਕੋਸ਼