ਪਰਿਭਾਸ਼ਾ
ਸੰ. ਕ੍ਸ਼ੇਤ੍ਰ. ਸੰਗ੍ਯਾ- ਪ੍ਰਿਥਿਵੀ. ਭੂਮਿ। ੨. ਉਹ ਅਸਥਾਨ ਜਿੱਥੇ ਅੰਨ ਬੀਜਿਆ ਜਾਵੇ. "ਖੇਤ ਖਸਮ ਕਾ ਰਾਖਾ ਉਠਿਜਾਇ." (ਗਉ ਮਃ ੫) ੩. ਦੇਹ. ਸ਼ਰੀਰ. "ਖੇਤ ਹੀ ਕਰਹੁ ਨਿਬੇਰਾ." (ਮਾਰੂ ਕਬੀਰ) ੪. ਉਤਪੱਤੀ ਦਾ ਅਸਥਾਨ। ੫. ਇਸਤ੍ਰੀ. ਜੋਰੂ. "ਰੰਚਕ ਰੇਤ ਖੇਤ ਤਨ ਨਿਰਮਿਤ." (ਸਵੈਯੇ ਸ਼੍ਰੀ ਮੁਖਵਾਕ ਮਃ ੫) ੬. ਅੰਤਹਕਰਣ। ੭. ਇੰਦ੍ਰਿਯ। ੮. ਸੁਪਾਤ੍ਰ. ਅਧਿਕਾਰੀ. "ਖੇਤੁ ਪਛਾਣੈ ਬੀਜੈ ਦਾਨੁ." (ਸਵਾ ਮਃ ੧) ੯. ਰਣਭੂਮਿ. ਮੈਦਾਨੇਜੰਗ. "ਪੁਰਜਾ ਪੁਰਜਾ ਕਟਿਮਰੈ ਕਬਹੂ ਨ ਛਾਡੈ ਖੇਤੁ." (ਮਾਰੂ ਕਬੀਰ) ੧੦. ਤੀਰਥਅਸਥਾਨ.
ਸਰੋਤ: ਮਹਾਨਕੋਸ਼