ਖੇਵਨਾ
khayvanaa/khēvanā

ਪਰਿਭਾਸ਼ਾ

ਸੰ. ਕ੍ਸ਼ੇਪਣ. ਨੌਕਾ ਚਲਾਉਣ ਲਈ ਚੱਪਾ ਪਾਣੀ ਵਿੱਚ ਸੁੱਟਣਾ. ਚੱਪਾ ਚਲਾਉਣਾ. ਦੇਖੋ, ਖੇਵ। ੨. ਗੁਜ਼ਾਰਨਾ. ਵਿਤਾਉਣਾ. "ਕਿਨ ਹੀ ਤੰਤੁ ਮੰਤੁ ਬਹੁ ਖੇਵਾ." (ਰਾਮ ਅਃ ਮਃ ੫) ਤੰਤ੍ਰ ਮੰਤ੍ਰ ਵਿੱਚ ਕਾਲ ਕ੍ਸ਼ੇਪਣ ਕੀਤਾ (ਵਕਤ ਗੁਜ਼ਾਰਿਆ). "ਝੂਠੈ ਰੰਗਿ ਖੁਆਰੁ ਕਹਾਂ ਲਗੁ ਖੇਵੀਐ?" (ਫੁਨਹੇ ਮਃ ੫)
ਸਰੋਤ: ਮਹਾਨਕੋਸ਼