ਖੈਕਾਲੁ
khaikaalu/khaikālu

ਪਰਿਭਾਸ਼ਾ

ਵਿ- ਕ੍ਸ਼ਯ (ਨਾਸ਼) ਕਰਨਵਾਲਾ, ਵਿਨਾਸ਼ਕ. ਕ੍ਸ਼ਯਕਾਰ. "ਝੂਠ ਬੁਰਾ ਖੈਕਾਲੁ." (ਓਅੰਕਾਰ) ੨. ਸੰਗ੍ਯਾ- ਕ੍ਸ਼ਯ (ਮਰਣ) ਦਾ ਕਾਲ (ਸਮਾਂ). ਅੰਤਕਾਲ. "ਖੈਕਾਲ ਸਿਰ ਦੁਨੀ ਆਈਐ." (ਵਾਰ ਮਾਝ ਮਃ ੧) ੩. ਪ੍ਰਲੈ. ਕ਼ਯਾਮਤ. "ਦੋਜਕ ਭਿਸਤ ਨਹੀ ਖੈਕਾਲਾ." (ਮਾਰੂ ਸੋਲਹੇ ਮਃ ੧)
ਸਰੋਤ: ਮਹਾਨਕੋਸ਼