ਪਰਿਭਾਸ਼ਾ
ਸੰ. ਕ੍ਸ਼ੁਦ- ਪਯ. ਸੰਗ੍ਯਾ- ਖੁਰਚਣੇ ਨਾਲ ਤਾੜਿਆ ਹੋਇਆ ਦੁੱਧ. ਮਾਵਾ. ਖੋਇਆ. ਖੋਯਾ. ਆਂਚ ਨਾਲ ਪਾਣੀ ਜਲਾਕੇ ਗਾੜ੍ਹਾ ਪਿੰਨੇ ਦੀ ਸ਼ਕਲ ਵਿੱਚ ਕੀਤਾ ਦੁੱਧ. ਇਸ ਦੀਆਂ- ਪੇੜੇ, ਗੁਲਾਬਜਾਮਣਾਂ, ਕਲਾਕੰਦ ਆਦਿ- ਅਨੇਕ ਮਿਠਾਈਆਂ ਬਣਦੀਆਂ ਹਨ. ਗਾੜ੍ਹੇ ਦੁੱਧ ਵਿੱਚੋਂ ਖੋਆ ਵੱਧ, ਅਤੇ ਪਤਲੇ ਵਿੱਚੋਂ ਘੱਟ ਨਿਕਲਦਾ ਹੈ, ਜਿਵੇਂ- ਮਹਿਂ (ਮੱਝ) ਦੇ ਮਣ ਦੁੱਧ ਵਿੱਚੋਂ ਨੌ ਸੇਰ, ਬਕਰੀ ਦੇ ਦੁੱਧ ਵਿੱਚੋਂ ਸਵਾ ਅੱਠ ਸੇਰ, ਗਉ ਦੇ ਦੁੱਧ ਵਿੱਚੋਂ ਅੱਠ ਸੇਰ ਨਿਕਲਦਾ ਹੈ. ਜੇ ਖੋਏ ਨੂੰ ਘੀ ਵਿੱਚ ਭੁੰਨ ਲਈਏ ਤਦ ਚਿਰਤੀਕ ਖਰਾਬ ਨਹੀਂ ਹੁੰਦਾ. ਖੋਆ ਪੁਸ੍ਟਿਕਾਰਕ ਅਤੇ ਮਨੀ ਵਧਾਉਣ ਵਾਲਾ ਹੈ. ਚਿਕਨਾ ਅਰ ਭਾਰੀ ਹੈ. ਇਸ ਨੂੰ ਕਮਜ਼ੋਰ ਆਦਮੀ ਹਜਮ ਨਹੀਂ ਕਰ ਸਕਦਾ. "ਖੋਆ ਪਯ ਤਪਤਾਇ ਬਨਾਵਹਿਂ." (ਗੁਪ੍ਰਸੂ)
ਸਰੋਤ: ਮਹਾਨਕੋਸ਼
KHOÁ
ਅੰਗਰੇਜ਼ੀ ਵਿੱਚ ਅਰਥ2
s. m, lk boiled till it becomes thick.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ