ਪਰਿਭਾਸ਼ਾ
ਵਿ- ਖੋਖਲਾ. ਥੋਥਾ. "ਖੋਖਰ ਲਕਰਾ ਪਰ ਮਹਾਨਾ." (ਗੁਪ੍ਰਸੂ) ੨. ਸੰਗ੍ਯਾ- ਖੁੱਡ. ਬਿਲ. "ਖੋਖਰ ਸਹਿਤ ਬ੍ਰਿੱਛ ਇਕ ਜੋਵਾ." (ਗੁਪ੍ਰਸੂ) ੩. ਖੁਖਰਾਣ ਖਤ੍ਰੀ ਗੋਤ੍ਰ. ਦੇਖੋ, ਖਤ੍ਰੀ ਅਤੇ ਖੋਖਰਾਇਣ। ੪. ਇੱਕ ਰਾਜਪੂਤ ਗੋਤ੍ਰ, ਤਲਵੰਡੀਪਤਿ ਰਾਇ ਬੁਲਾਰ ਦੀ ਇਸਤ੍ਰੀ ਇਸੇ ਗੋਤ ਦੀ ਸੀ. "ਜਹਿਂ ਰਾਨੀ ਖੋਖਰ ਮਧ ਸਾਲਾ." (ਨਾਪ੍ਰ) ੫. ਇੱਕ ਜੱਟ ਗੋਤ੍ਰ। ੬. ਖੋਖਰ ਜਾਤਿ ਦੇ ਜੱਟਾਂ ਦਾ ਵਸਾਇਆ ਪਿੰਡ.
ਸਰੋਤ: ਮਹਾਨਕੋਸ਼
KHOKHAR
ਅੰਗਰੇਜ਼ੀ ਵਿੱਚ ਅਰਥ2
s. m, sub-division of Jáṭs, Rájpúts and Aráíṇs (both Hindus and Muhammadans).
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ