ਖੋਟੜਾ
khotarhaa/khotarhā

ਪਰਿਭਾਸ਼ਾ

ਖਰਲ ਜਾਤੀ ਦੀ ਇੱਕ ਸ਼ਾਖ਼, ਜੋ ਮਾਂਟਗੁਮਰੀ ਦੇ ਜਿਲੇ ਬਹੁਤ ਵਾਹੀ ਕਰਦੀ ਹੈ. "ਬਰਮਦਾਸ ਹੈ ਖੋਟੜਾ." (ਭਾਗੁ) ੨. ਵਿ- ਖੁਟਿਆਈ ਵਾਲਾ. ਖੋਟਾ.; ਵਿ- ਦੋਸੀ. ਐਬੀ. "ਖੋਟੇ ਸਚੀ ਦਰਗਹਿ ਸੁਟੀਅਹਿ." (ਵਾਰ ਮਾਝ ਮਃ ੧) ੨. ਮਿਲਾਉਟ ਵਾਲਾ, ਜੋ ਖਾਲਿਸ ਨਹੀਂ. "ਖੋਟੇ ਕਾ ਮੁਲ ਏਕੁ ਦੁਗਾਣਾ." (ਧਨਾ ਮਃ ੧) ਦੇਖੋ, ਦੁਗਾਣਾ.
ਸਰੋਤ: ਮਹਾਨਕੋਸ਼