ਪਰਿਭਾਸ਼ਾ
ਜਿਲਾ ਫ਼ੀਰੋਜ਼ਪੁਰ, ਤਸੀਲ ਜ਼ੀਰਾ, ਥਾਣਾ ਧਰਮਕੋਟ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ 'ਡਗਰੂ' ਤੋਂ ਈਸ਼ਾਨ ਕੋਣ ੬. ਮੀਲ ਦੇ ਕਰੀਬ ਹੈ. ਇਸ ਪਿੰਡ ਤੋਂ ਉੱਤਰ ਵੱਲ ਪਾਸ ਹੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਇੱਥੇ ਢਾਬ ਦੇ ਕਿਨਾਰੇ ਗੁਰੂ ਸਾਹਿਬ ਠਹਿਰੇ ਹਨ.#ਸੰਮਤ ੧੯੬੫ ਵਿੱਚ ਦਰਬਾਰ ਬਣਾਇਆ ਗਿਆ ਹੈ, ਪਹਿਲਾਂ ਕੇਵਲ ਮੰਜੀ ਸਾਹਿਬ ਸੀ. ਪੁਜਾਰੀ ਅਕਾਲੀ ਸਿੰਘ ਹੈ. ਗੁਰਦ੍ਵਾਰੇ ਨਾਲ ੨੮ ਘੁਮਾਉਂ ਜ਼ਮੀਨ ਨਗਰਵਾਸੀਆਂ ਵੱਲੋਂ ਹੈ. ਮਾਘੀ ਅਤੇ ਬਸੰਤਪੰਚਮੀ ਨੂੰ ਮੇਲਾ ਹੁੰਦਾ ਹੈ.
ਸਰੋਤ: ਮਹਾਨਕੋਸ਼