ਖੜਕੁ
kharhaku/kharhaku

ਪਰਿਭਾਸ਼ਾ

ਸੰਗ੍ਯਾ- ਖੜਖੜ ਸ਼ਬਦ. ਖੜਕਾਰ. "ਘੂੰਘਰ ਖੜਕੁ ਤਿਆਗਿ ਵਿਸੂਰੇ." (ਰਾਮ ਮਃ ੫) ੨. ਧੜਕਾ. ਖਟਕਾ. ਦਹਿਲ. "ਹਉਮੈ ਅੰਦਰਿ ਖੜਕੁ ਹੈ." (ਵਾਰ ਵਡ ਮਃ ੩)
ਸਰੋਤ: ਮਹਾਨਕੋਸ਼