ਪਰਿਭਾਸ਼ਾ
ਜਿਲਾ ਲੁਦਿਆਨਾ, ਤਸੀਲ ਜਗਰਾਉਂ, ਥਾਣਾ ਦਾਖਾ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਮੁੱਲਾਂਪੁਰ ਤੋਂ ਚਾਰ ਮੀਲ ਦੇ ਕਰੀਬ ਪੂਰਵ ਹੈ. ਇਸ ਪਿੰਡ ਤੋਂ ਦੱਖਣ ਵੱਲ ਪਾਸ ਹੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ, ਜੋ ਨਵਾਂ ਬਣਾਇਆ ਗਿਆ ਹੈ. ਉਦਾਸੀ ਸਾਧੂ ਪੁਜਾਰੀ ਹਨ. ੧੦- ੧੫ ਵਿੱਘੇ ਜ਼ਮੀਨ ਹੈ. ਇਸ ਗੁਰਦ੍ਵਾਰੇ ਨੂੰ "ਗੁਰੂਸਰ" ਭੀ ਆਖਦੇ ਹਨ। ੨. ਦੇਖੋ, ਖਡੂਰ.
ਸਰੋਤ: ਮਹਾਨਕੋਸ਼