ਖੰਨਾ
khannaa/khannā

ਪਰਿਭਾਸ਼ਾ

ਸੰਗ੍ਯਾ- ਖੰਡਾ. ਖੜਗ. ਸਿੰਧੀ. ਖਨੋ. "ਖੰਨਾ ਸਗਲ ਰੇਣ ਛਾਰੀ." (ਸੋਰ ਮਃ ੫) "ਖੰਨਿਅਹੁ ਤਿਖੀ ਵਾਲਹੁ ਨਿਕੀ." (ਅਨੰਦੁ) ੨. ਖਤ੍ਰੀਆਂ ਦੀ ਇੱਕ ਜਾਤਿ। ੩. ਅੱਧਾ ਖੰਡ (ਟੁਕੜਾ).
ਸਰੋਤ: ਮਹਾਨਕੋਸ਼