ਪਰਿਭਾਸ਼ਾ
ਸੰ. खटूवा ਖਟ੍ਵਾ. ਸੰਗ੍ਯਾ- ਮੰਜਾ. ਖਾਟ। ੨. ਵਿਆਹ ਸਮੇਂ ਦੁਲਹਨਿ ਅਤੇ ਦੁਲਹਾ ਨੂੰ ਦਿੱਤਾ ਹੋਇਆ ਸਾਮਾਨ, ਜਿਸ ਦਾ ਮੁੱਖਅੰਗ ਖਾਟ ਹੈ। ੩. ਦੇਖੋ, ਖਟ। ੪. ਸੰ. खट् ਧਾ- ਚਾਹੁਣਾ- ਢੂੰਡਣਾ- ਖੋਜਣਾ। ੫. ਸੰ खट्ट् ਖੱਟ੍. ਧਾ- ਢਕਣਾ- ਘੇਰਨਾ। ੬. ਸੰ. षट्ट् ਸੁੱਟ੍. ਧਾ- ਰਹਿਣਾ- ਜ਼ੋਰ ਕਰਨਾ- ਦੇਣਾ- ਮਾਰਨਾ.
ਸਰੋਤ: ਮਹਾਨਕੋਸ਼