ਪਰਿਭਾਸ਼ਾ
[تشنُّج] ਤਸ਼ੱਨੁਜ. Convulsions. ਇਹ ਵਾਤ ਦੋਸ ਤੋਂ ਉਪਜਿਆ ਰੋਗ ਹੈ. ਬਾਹਾਂ ਪਿੰਜਣੀਆਂ ਆਦਿਕ ਅੰਗਾਂ ਵਿੱਚ ਪੱਠਿਆਂ ਦੀ ਖਿੱਚ ਹੋ ਕੇ ਖੱਲੀਆਂ ਪੈਣ ਲਗਦੀਆਂ ਹਨ. ਹੈਜ਼ੇ ਵਿੱਚ ਇਹ ਰੋਗ ਭਾਰੀ ਦੁੱਖ ਦਿੰਦਾ ਹੈ. ਇਸ ਦਾ ਇਲਾਜ ਇਹ ਹੈ ਕਿ ਨਾਰਾਯਣੀ ਆਦਿਕ ਤੇਲਾਂ ਨਾਲ ਸ਼ਰੀਰ ਦੀ ਚੰਗੀ ਤਰਾਂ ਮਾਲਿਸ਼ ਕੀਤੀ ਜਾਵੇ ਅਤੇ ਪੱਠਿਆਂ ਨੂੰ ਤਾਕਤ ਦੇਣ ਵਾਲੀਆਂ ਵਸਤੂਆਂ ਖਾਧੀਆਂ ਜਾਣ। ੨. ਫੋੜੇ ਅਥਵਾ ਜ਼ਖਮ ਦੇ ਕਾਰਣ ਚੱਡਿਆਂ ਦੀ ਗਿਲਟੀਆਂ ਫੁੱਲਣ ਨੂੰ ਭੀ ਖੱਲੀ ਆਖਦੇ ਹਨ.
ਸਰੋਤ: ਮਹਾਨਕੋਸ਼