ਗਉਰਾ
gauraa/gaurā

ਪਰਿਭਾਸ਼ਾ

ਸੰਗ੍ਯਾ- ਭਾਈ ਬਹਿਲੋਵੰਸ਼ੀ ਇੱਕ ਸੱਜਨ. ਦੇਖੋ, ਗੌਰਾ। ੨. ਵਿ- ਗੌਰਵਤਾ ਵਾਲਾ. ਵਜ਼ਨਦਾਰ. ਭਾਰੀ. "ਨਿਵੈ ਸੁ ਗਉਰਾ ਹੋਇ." (ਵਾਰ ਆਸਾ) "ਤੂ ਗਉਰਾ ਹਮ ਹਉਰੇ ਹੋਛੇ." (ਸੋਰ ਮਃ ੧) ਦੇਖੋ, ਗਉਰਾਂ ਅਤੇ ਗੌਰੀ.
ਸਰੋਤ: ਮਹਾਨਕੋਸ਼