ਪਰਿਭਾਸ਼ਾ
ਫੂਲਵੰਸ਼ੀ ਸੁਖਚੈਨ ਦਾ ਦੂਜਾ ਪੁਤ੍ਰ, ਜਿਸ ਦਾ ਜਨਮ ਸਨ ੧੭੩੮ ਵਿੱਚ ਹੋਇਆ. ਇਸ ਦੀ ਸੁਪੁਤ੍ਰੀ ਰਾਜਕੌਰਿ ਦਾ ਵਿਆਹ ਮਹਾਂਸਿੰਘ ਸੁਕ੍ਰਚੱਕੀਏ ਨਾਲ ਸਨ ੧੭੭੪ ਵਿੱਚ ਵਡੀ ਧੂਮਧਾਮ ਨਾਲ ਹੋਇਆ. ਮਹਾਰਾਜਾ ਰਣਜੀਤ ਸਿੰਘ ਜੇਹਾ ਪ੍ਰਤਾਪੀ ਰਾਜਕੁਮਾਰ ਕੁੱਖੋਂ ਪੈਦਾ ਕਰਨ ਤੋਂ ਬੀਬੀ ਰਾਜਕੌਰ ਦਾ ਨਾਉਂ ਫੂਲਵੰਸ਼ ਵਿੱਚ ਸਾਰਥਿਕ ਸਮਝਿਆ ਗਿਆ. ਰਾਜਾ ਗਜਪਤਿ ਸਿੰਘ ਨੇ ਸਨ ੧੭੬੩ ਵਿੱਚ ਮੁਲਕ ਮੱਲਕੇ ਜੀਂਦ ਨਗਰ ਤੇ ਕਬਜਾ ਕੀਤਾ. ਇਸ ਨੇ ਆਪਣੇ ਨਾਉਂ ਦਾ ਸਿੱਕਾ ਚਲਾਇਆ. ਸਨ ੧੭੮੯ ਵਿੱਚ ਰਾਜਾ ਗਜਪਤਿ ਸਿੰਘ ਦਾ ਦੇਹਾਂਤ ਸਫੀਦੋਂ ਹੋਇਆ.
ਸਰੋਤ: ਮਹਾਨਕੋਸ਼