ਪਰਿਭਾਸ਼ਾ
ਸੰ. पलाण्डु ਪਲਾਂਡੁ. ਸੰਗ੍ਯਾ- ਗੰਢਾ. Allium Sepa. (Onion) ਪਿਆਜ਼. ਖ਼ਾ. ਰੁੱਪਾ. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. ਲਾਲ ਗਠੇ ਨਾਲੋਂ ਚਿੱਟਾ ਗਠਾ ਘੱਟ ਗਰਮ ਹੈ. ਇਹ ਵੀਰਜ ਵਧਾਉਣ ਵਾਲਾ ਥੋੜਾ ਕਫਕਾਰਕ, ਵਾਤ ਨਾਸ਼ਕ ਅਤੇ ਬਲਦਾਇਕ ਹੈ. ਆਂਦ ਦੀ ਮੈਲ ਵਿੱਚ ਪਏ ਕੀੜਿਆਂ ਨੂੰ ਮਾਰਦਾ ਹੈ. ਵਬਾਈ ਹਵਾ ਨੂੰ ਸ਼ੁੱਧ ਕਰਦਾ ਹੈ. ਇਸ ਦੇ ਸੁੰਘਣ ਤੋਂ ਕਯ ਬੰਦ ਹੋ ਜਾਂਦੀ ਹੈ. ਹੈਜ਼ੇ ਵਿੱਚ ਗਠੇ ਦਾ ਵਰਤਣਾ ਗੁਣਕਾਰੀ ਹੈ.
ਸਰੋਤ: ਮਹਾਨਕੋਸ਼