ਗਡ
gada/gada

ਪਰਿਭਾਸ਼ਾ

ਸੰ. गड् ਧਾ- ਵਹਿਣਾ- ਟਪਕਣਾ- ਸਿੰਜਣਾ- ਢਕਣਾ- ਲੁਕੋਣਾ। ੨. ਸੰਗ੍ਯਾ- ਰੋਕ. ਰੁਕਾਵਟ. ਪ੍ਰਤਿਬੰਧ। ੩. ਖਾਈ. ਖੰਦਕ. ਗੜ੍ਹਾ. ਟੋਆ। ੪. ਵਿੱਥ. ਫਰਕ। ੫. ਇੱਕ ਪ੍ਰਕਾਰ ਦੀ ਮੱਛੀ. ਦੇਖੋ, ਅੰ Coz. "ਇਹੁ ਮਨ ਲਹਿਰੀ ਗਡ ਥਿਆ." (ਸ. ਫਰੀਦ) ਸੰਕਲਪ ਤਰੰਗਾਂ ਦੀ ਮੱਛੀ ਹੋ ਗਿਆ ਹੈ। ੬. ਨੇਜ਼ਾ. ਭਾਲਾ। ੭. ਗਰੁੜਾ. ਚਾਵਲ. "ਗਡਸਤੁਯੰ। ਦਧਿਸਤੁਯੰ." (ਗ੍ਯਾਨ) ੮. ਦੇਖੋ, ਗਡੁ.
ਸਰੋਤ: ਮਹਾਨਕੋਸ਼