ਪਰਿਭਾਸ਼ਾ
ਸੰਗ੍ਯਾ- ਗਣਨਾ. ਗਿਣਤੀ. "ਗਣਤ ਗਣਾਵੈ ਅਖਰੀ." (ਓਅੰਕਾਰ) "ਗਣਤੀ ਗਣੀ ਨ ਜਾਇ." (ਵਾਰ ਗੂਜ ੨. ਮਃ ੫)#"ਚਿੰਤ ਅੰਦੇਸਾ ਗਣਤ ਤਜਿ ਜਨ ਹੁਕਮ ਪਛਾਤਾ." (ਬਿਲਾ ਮਃ ੫) ੨. ਸਿਪਾਹੀ, ਮਜ਼ਦੂਰ ਆਦਿ ਦੀ ਹਾਜਿਰੀ ਦੀ ਗਣਨਾ (ਗਿਣਤੀ). "ਸਤਿਗੁਰ ਕੀ ਗਣਤੈ ਘੁਸੀਐ ਦੁਖੇਦੁਖ ਵਿਹਾਇ." (ਵਾਰ ਗਉ ੧. ਮਃ ੩)
ਸਰੋਤ: ਮਹਾਨਕੋਸ਼