ਗਦਹਾ
gathahaa/gadhahā

ਪਰਿਭਾਸ਼ਾ

ਸੰਗ੍ਯਾ- ਗਧਾ. ਗਰਦਭ. "ਪਹਿਰਿ ਚੋਲਨਾ ਗਦਹਾ ਨਾਚੈ." (ਆਸਾ ਕਬੀਰ) ਦੇਖੋ, ਫੀਲੁ। ੨. ਸੰ. ਵੈਦ, ਜੋ ਗਦ (ਰੋਗ) ਨਾਸ਼ ਕਰਦਾ ਹੈ. "ਯਾਗਦ ਕੋ ਗਦਹਾ ਕ੍ਯਾ ਕਰਿਯੈ?" (ਚਰਿਤ੍ਰ ੧੭੨) "ਅਤਿ ਹਾਸੀ ਗਦਹਾ ਕੋ ਭਈ." (ਚਰਿਤ੍ਰ ੬੮) ਵੈਦ ਨੂੰ ਬਹੁਤ ਮਖ਼ੌਲ ਹੋਇਆ.
ਸਰੋਤ: ਮਹਾਨਕੋਸ਼