ਪਰਿਭਾਸ਼ਾ
ਸੰਗ੍ਯਾ- ਗਦਾ ਰੱਖਣ ਵਾਲਾ ਵਿਸਨੁ, ਜਿਸ ਦੀ ਕੌਮੋਦਕੀ ਗਦਾ ਪ੍ਰਸਿੱਧ ਹੈ. ਵਾਯੁਪੁਰਾਣ ਵਿੱਚ ਲਿਖਿਆ ਹੈ ਕਿ ਹੇਤਿਰਕ੍ਸ਼ ਨਾਮਕ ਪ੍ਰਤਾਪੀ ਰਾਜਾ ਬ੍ਰਹਮਾ ਤੋਂ ਵਰ ਲੈ ਕੇ ਤ੍ਰਿਲੋਕ ਵਿੱਚ ਅਜਿਤ ਹੋ ਗਿਆ, ਉਸ ਦੇ ਦੁਖਾਏ ਦੇਵਤੇ ਵਿਸਨੁ ਪਾਸ ਗਏ. ਵਿਸਨੁ ਨੇ ਆਖਿਆ ਕਿ ਜੇ ਤੁਸੀਂ ਮੈਨੂੰ ਕੋਈ ਕਰੜਾ ਸ਼ਸਤ੍ਰ ਲਿਆਕੇ ਦੇਓਂ, ਤਾਂ ਮੈਂ ਹੇਤਿਰਕ੍ਸ਼ ਨੂੰ ਮਾਰ ਸਕਾਂਗਾ, ਇਸ ਪੁਰ ਦੇਵਤਿਆਂ ਨੇ 'ਗਦਾਸੁਰ' ਦੀ ਵਜ੍ਰ ਜੇਹੀ ਹੱਡੀਆਂ ਦਾ ਮੂਸਲ ਤਿਆਰ ਕਰਕੇ ਵਿਸਨੁ ਨੂੰ ਦਿੱਤਾ, ਜਿਸ ਨਾਲ ਹੇਤਿਰਕ੍ਸ਼ ਮਾਰਿਆ, ਅਤੇ ਇਸ ਗਦਾ (ਸ਼ਸਤ੍ਰ) ਦੇ ਧਾਰਣ ਕਰਕੇ ਵਿਸਨੁ ਦਾ ਨਾਉਂ 'ਗਦਾਧਰ' ਹੋਇਆ.
ਸਰੋਤ: ਮਹਾਨਕੋਸ਼