ਗਨਕਾਪ੍ਰਸੰਗੀ
ganakaaprasangee/ganakāprasangī

ਪਰਿਭਾਸ਼ਾ

ਵੇਸ਼੍ਯਾਗਾਮੀ. ਗਣਿਕਾ ਭੋਗਣ ਵਾਲਾ.#ਲਾਜ ਕੋ ਨ ਲੇਸ਼ ਰਹੈ ਘਰ ਮੇ ਕਲੇਸ਼ ਰਹੈ#ਛਲ ਕੋ ਪ੍ਰਵੇਸ਼ ਰਹੈ ਮੂੜ੍ਹ ਮਤਿਭੰਗੀ ਕੋ,#ਕੁਲ ਕੋ ਨ ਮੋਹ ਰਹੈ ਵਾਮ ਸੋ ਵਿਛੋਹ ਰਹੈ#ਪਾਰਸ ਕੀ ਟੋਹ ਰਹੈ ਯਾ ਰਸ ਉਮੰਗੀ ਕੋ,#ਸਾਚ ਸੋ ਨ ਮੇਲ ਰਹੈ ਝੂਠ ਸੋ ਝਮੇਲ ਰਹੈ#ਹਾਰ ਨ ਹਮੇਲ ਰਹੈ ਉੱਧਤਅਨੰਗੀ ਕੋ,#ਸਾਜੀ ਨਿਤ ਸੇਜ ਰਹੈ ਧਨ ਕਾ ਨ ਹੇਜ ਰਹੈ#ਤਨ ਕਾ ਨ ਤੇਜ ਰਹੈ ਗਨਕਾ ਪ੍ਰਸੰਗੀ ਕੋ.
ਸਰੋਤ: ਮਹਾਨਕੋਸ਼