ਗਨੀਵ
ganeeva/ganīva

ਪਰਿਭਾਸ਼ਾ

ਵਿ- ਗਣਨੀਯ. ਗਣ੍ਯ. ਸ਼ੁਮਾਰ ਦੇ ਲਾਇਕ. "ਸਦੀਵ ਗਨੀਵ ਸੁਹਾਵਨੇ." (ਬਾਵਨ) ੨. ਧਨੀ. ਦੌਲਤਮੰਦ. ਦੇਖੋ, ਗਨੀ ੨.। ੩. ਦੇਖੋ, ਗਨੀਮਤ. "ਗਨੀਵ ਤੇਰੀ ਸਿਫਤਿ, ਸਚੇ ਪਾਤਸਾਹ!" (ਭੈਰ ਮਃ ੫)
ਸਰੋਤ: ਮਹਾਨਕੋਸ਼