ਗਯ
gaya/gēa

ਪਰਿਭਾਸ਼ਾ

ਸੰਗ੍ਯਾ- ਪੂੰ. ਰਾਧ. ਪੂਯ. ਰੀਮ। ੨. ਸੰ. ਘਰ। ੩. ਆਕਾਸ਼। ੪. ਪ੍ਰਾਣ। ੫. ਧਨ। ੬. ਪੁਤ੍ਰ। ੭. ਮਹਾਭਾਰਤ ਅਨੁਸਾਰ ਅਮੂਰਤਰਯ ਰਾਜਰਿਖੀ ਦਾ ਪੁਤ੍ਰ, ਜਿਸ ਦਾ ਯਗ੍ਯਅਸਥਾਨ ਗਯਾ ਤੀਰਥ ਹੈ। ੮. ਵਾਯੁਪੁਰਾਣ ਅਨੁਸਾਰ ਇੱਕ ਅਸੁਰ, ਜੋ ਵਡਾ ਧਰਮੀ ਸੀ. ਇਸ ਦੀ ਕਥਾ ਇਉਂ ਹੈ ਕਿ ਗਯਾਸੁਰ ਨੇ ਅਜੇਹਾ ਤਪ ਕੀਤਾ ਜਿਸ ਤੋਂ ਬ੍ਰਹਮਾ ਵਿਸਨੁ ਰੀਝਕੇ ਉਸ ਨੂੰ ਵਰ ਦੇਣ ਗਏ. ਗਯ ਨੇ ਵਰ ਮੰਗਿਆ ਕਿ ਜੋ ਮੇਰਾ ਦਰਸ਼ਨ ਕਰੇ ਉਹ ਵੈਕੁੰਠ ਜਾਵੇ. ਵਿਸਨੁ ਨੇ ਇਹ ਗੱਲ ਮੰਨ ਲਈ. ਗਯਾਸੁਰ ਰਾਤ ਦਿਨ ਸਾਰੀ ਪ੍ਰਿਥਿਵੀ ਪੁਰ ਫਿਰਣ ਲੱਗਾ ਉਸ ਦੀ ਵਡੀ ਦੇਹ ਨੂੰ (ਜੋ ੧੨੫ ਯੋਜਨ ਲੰਮੀ ਅਤੇ ੬੦ ਯੋਜਨ ਚੌੜੀ ਸੀ) ਦੂਰੋਂ ਹੀ ਲੋਕ ਦੇਖਦੇ ਅਤੇ ਵੈਕੁੰਠ ਦੇ ਅਧਿਕਾਰੀ ਬਣ ਜਾਂਦੇ। ਥੋੜੇ ਸਮੇਂ ਵਿੱਚ ਧਰਮਰਾਜ ਦਾ ਦਫਤਰ ਬੰਦ ਹੋ ਗਿਆ ਅਤੇ ਉਸ ਨੇ ਆਪਣੀ ਦੁਰਦਸ਼ਾ ਬ੍ਰਹਮਾ ਵਿਸਨੁ ਨੂੰ ਸੁਣਾਈ. ਇਸ ਪੁਰ ਦੇਵਤਿਆਂ ਨੇ ਗਯ ਤੋਂ ਦਾਨ ਮੰਗਿਆ ਕਿ ਆਪਣਾ ਸਰੀਰ ਸਾਨੂੰ ਦੇਦੇ. ਉਸ ਨੇ ਉਦਾਰਤਾ ਨਾਲ ਦੇਵਤਿਆਂ ਦੀ ਇੱਛਾ ਪੂਰੀ ਕੀਤੀ. ਦੇਵਤਿਆਂ ਨੇ ਉਸ ਦੇ ਸ਼ਰੀਰ ਨੂੰ ਪੱਥਰ ਦੇ ਚਟਾਨ ਹੇਠ ਦੱਬ ਦਿੱਤਾ, ਪਰ ਗਯ ਦੀ ਇੱਛਾ ਅਨੁਸਾਰ ਇਹ ਵਰ ਦਿੱਤਾ ਕਿ ਜੋ ਇਸ ਅਸਥਾਨ ਪੁਰ, ਜਿੱਥੇ ਕਿ ਤੇਰਾ ਦੇਹ ਦੱਬਿਆ ਹੈ, ਪਿੰਡ ਭਰਾਵੇਗਾ ਉਹ ਆਪ ਅਤੇ ਆਪਣੇ ਪਿੱਤਰਾਂ ਨੂੰ ਵੈਕੁੰਠ ਦਾ ਅਧਿਕਾਰੀ ਕਰੇਗਾ. ਇਸੇ ਅਸਥਾਨ ਦਾ ਨਾਉਂ ਗਯਾ ਹੈ. ਦੇਖੋ, ਗਯਾ। ੯. ਪ੍ਰਾ. ਗਜ. ਹਾਥੀ.
ਸਰੋਤ: ਮਹਾਨਕੋਸ਼