ਗਰਤ
garata/garata

ਪਰਿਭਾਸ਼ਾ

ਸੰ. गर्त्त् ਗਰ੍‍ਤ. ਸੰਗ੍ਯਾ- ਖਾਤਾ. ਟੋਆ. "ਗਰਤ ਪਰਤ ਗਹਿਲੇਹੁ ਅੰਗੁਰੀਆ." (ਗਉ ਮਃ ੫) "ਗਰਤ ਘੋਰ ਅੰਧ ਤੇ ਕਾਢਹੁ ਪ੍ਰਭੁ ਨਾਨਕ ਨਦਰਿ ਨਿਹਾਰ." (ਕਾਨ ਮ ਃ ੫) ੨. ਦੇਖੋ, ਗਾਰਤ. "ਸਭ ਮੈ ਗਰਤ ਕਰ ਦਿੱਤੇ ਹੈਨ." (ਜਸਭਾਮ) ੩. ਦੇਖੋ, ਗਲਤ.
ਸਰੋਤ: ਮਹਾਨਕੋਸ਼