ਪਰਿਭਾਸ਼ਾ
ਵਿ- ਗਲੀ ਹੋਈ. "ਕਾਹੂੰ ਗਰੀ ਗੋਦਰੀ ਨਾਹੀ." (ਆਸਾ ਕਬੀਰ) ੨. ਸੰਗ੍ਯਾ- ਗਿਰੂ (ਗਿਰੀ). ਮਗ਼ਜ਼. "ਬਦਾਮਨ ਗਰੀ ਸਮਾਈ." (ਗੁਪ੍ਰਸੂ) ੩. ਖੋਪਾ. ਨਰੀਏਲ ਦਾ ਮਗ਼ਜ਼. "ਗਰੀ ਛੁਹਾਰੇ ਖਾਂਦੀਆਂ." (ਆਸਾ ਅਃ ਮਃ ੧) ੪. ਗਲੀ. ਵੀਥੀ. "ਖੇਲਤ ਕੁੰਜ ਗਰੀਨ ਕੇ ਬੀਚ." (ਕ੍ਰਿਸਨਾਵ) "ਗਰੀ ਬਜਾਰ ਬਿਲੋਕਤ ਆਏ." (ਗੁਪ੍ਰਸੂ) "ਭ੍ਰਮਤ ਲਾਖ ਗਰੀਆ." (ਕਨਾ ਮਃ ੫)
ਸਰੋਤ: ਮਹਾਨਕੋਸ਼