ਪਰਿਭਾਸ਼ਾ
ਜਿਲਾ ਸਿਆਲਕੋਟ. ਤਸੀਲ ਥਾਣਾ ਡਸਕਾ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਗੁੱਜਰਾਂਵਾਲੇ ਤੋਂ ਬਾਰਾਂ ਮੀਲ ਈਸ਼ਾਨ ਕੋਣ ਹੈ. ਇਸ ਥਾਂ ਗੁਰੂ ਹਰਿਗੋਬਿੰਦ ਸਾਹਿਬ ਕਸ਼ਮੀਰ ਜਾਂਦੇ ਵਿਰਾਜੇ ਹਨ, ਅਤੇ ਗੁਰੂ ਹਰਿਰਾਇ ਸਾਹਿਬ ਨੇ ਇੱਕ ਪ੍ਰੇਮੀ ਦੀ ਆਰਾਧਨਾਂ ਪੁਰ ਅਚਾਨਕ ਦਰਸ਼ਨ ਦਿੱਤਾ ਸੀ. ਗੁਰੂ ਸਾਹਿਬ ਦੇ ਸਮੇਂ ਦਾ ਬੋਹੜ ਦਾ ਬਿਰਛ ਹੈ. ਗੁਰਦ੍ਵਾਰਾ ਬਣਿਆ ਹੋਇਆ ਹੈ, ੧੩. ਘੁਮਾਉਂ ਜ਼ਮੀਨ ਇਸੇ ਪਿੰਡ ਵੱਲੋਂ ਹੈ.
ਸਰੋਤ: ਮਹਾਨਕੋਸ਼