ਗਹਬਰਾ
gahabaraa/gahabarā

ਪਰਿਭਾਸ਼ਾ

ਸੰ. गहवर ਗਹ੍ਵਰ. ਸੰਗ੍ਯਾ- ਅਤਿ ਸੰਘਣਾ ਬਣ (ਵਨ), ਜਿਸ ਵਿੱਚ ਚਲਣਾ ਔਖਾ ਹੋਵੇ. "ਗਹਬਰ ਬਨ ਘੋਰ, ਗਹਬਰ ਬਨ ਘੋਰ ਹੇ!" (ਆਸਾ ਛੰਤ ਮਃ ੫) ੨. ਔਖਾ ਥਾਂ. ਜਿਸ ਜਗਾ ਪਹੁਚਣਾ ਮੁਸ਼ਕਿਲ ਹੈ। ੩. ਗੁਫ਼ਾ ਕੰਦਰਾ। ੪. ਦੰਭ. ਪਾਖੰਡ। ੫. ਗੰਭੀਰ ਅਰਥ। ੬. ਜਲ। ੭. ਵਿ- ਗੁਪ੍ਤ। ੮. ਗੂੜ੍ਹਾ. ਗਾੜ੍ਹਾ. "ਲਾਲ ਗੁਲਾਲ ਗਹਬਰਾ." (ਸ੍ਰੀ ਮਃ ੧)
ਸਰੋਤ: ਮਹਾਨਕੋਸ਼