ਗਾਂਧਾਰੀ
gaanthhaaree/gāndhhārī

ਪਰਿਭਾਸ਼ਾ

ਗਾਂਧਾਰ ਦੇ ਰਾਜਾ ਸੁਬਲ ਦੀ ਪੁਤ੍ਰੀ, ਜੋ ਕੌਰਵਵੰਸ਼ੀ ਧ੍ਰਿਤਰਾਸ੍ਟ੍ਰ ਨੂੰ ਵਿਆਹੀ ਗਈ. ਇਸ ਤੋਂ ਦੁਰਯੋਧਨ ਆਦਿ ਸੌ ਪੁਤ੍ਰ ਹੋਏ ਅਤੇ ਇੱਕ ਪੁਤ੍ਰੀ ਦੁਹਸ਼ਲਾ ਜਨਮੀ, ਜੋ ਸਿੰਧੁ ਦੇ ਰਾਜਾ ਜੈਦਰਥ ਨੂੰ ਵਿਆਹੀ ਗਈ ਸੀ. ਗਾਂਧਾਰੀ ਨੇ ਆਪਣੇ ਪਤੀ ਨੂੰ ਅੰਨ੍ਹਾ ਵੇਖਕੇ ਆਪਣੇ ਨੇਤ੍ਰਾਂ ਪੁਰ ਭੀ ਸਾਰੀ ਉਮਰ ਪੱਟੀ ਬੰਨ੍ਹਕੇ ਰੱਖੀ. ਉਸ ਦਾ ਇਹ ਭਾਵ ਸੀ ਕਿ ਜੇ ਪਤੀ ਨੇਤ੍ਰਾਂ ਦੇ ਆਨੰਦ ਤੋਂ ਵੰਚਿਤ ਹੈ, ਤਦ ਮੇਰਾ ਨੇਤ੍ਰ ਸਹਿਤ ਹੋਣਾ ਉੱਤਮ ਨਹੀਂ.
ਸਰੋਤ: ਮਹਾਨਕੋਸ਼