ਗਾਖਨਾ
gaakhanaa/gākhanā

ਪਰਿਭਾਸ਼ਾ

ਸੰ. ਗਵੇਸਣਾ. ਸੰਗ੍ਯਾ- ਖੋਜ. ਤਲਾਸ਼ "ਨ ਗੱਲੀਂ ਗਾਖੀਐ." (ਭਾਗੁ) "ਰਸ ਜਾਨਤ ਸੋ ਨਰ ਜੋ ਰਸ ਗਾਖੈ." (ਕ੍ਰਿਸਨਾਵ) ੨. ਨਿਰਣੈ ਕਰਨਾ. "ਸਾਦਹੁੰ ਗੁਣ ਗਾਖੈ." (ਭਾਗੁ) ੩. ਦੇਖਭਾਲ. ਛਾਨਬੀਨ. "ਸਹੈ ਕਸੌਟੀ ਮਨ ਕੋ ਗਾਖੈ." (ਗੁਪ੍ਰਸੂ)
ਸਰੋਤ: ਮਹਾਨਕੋਸ਼