ਪਰਿਭਾਸ਼ਾ
ਵਿ- ਕਠਿਨ. ਔਖਾ. ਔਖੀ. ਮੁਸ਼ਕਿਲ। ੨. ਦੁਰਗਮ, ਜਿਸ ਥਾਂ ਜਾਣਾ ਮੁਸ਼ਕਿਲ ਹੈ। ੩. ਦੁੱਸਹ. ਜਿਸ ਦਾ ਸਹਾਰਣਾ ਔਖਾ ਹੈ. ਇਹ ਸ਼ਬਦ ਸੰ. गोक्षुर ਗੋਕ੍ਸ਼ੁਰ ਤੋਂ ਬਣਿਆ ਹੈ. ਗੋਕ੍ਸ਼ੁਰ ਨਾਉਂ ਹੈ ਭੱਖੜੇ ਦੇ ਕੰਡੇ ਦਾ. ਗੋਕ੍ਸ਼ੁਰ (ਗੋਖਰੂ) ਵਾਲਾ ਮਾਰਗ, ਗਾਖਰਾ. "ਘੂਮਨਘੇਰਿ ਅਗਾਹ ਗਾਖਰੀ." (ਆਸਾ ਮਃ ੫) "ਸਤਿਗੁਰ ਕੀ ਸੇਵਾ ਗਾਖੜੀ." (ਸ੍ਰੀ ਮਃ ੩) "ਕਾਮੁ ਕ੍ਰੋਧੁ ਅਹੰਕਾਰੁ ਗਾਖਰੋ, ਸੰਜਮਿ ਕਉਨੁ ਛੁਟਿਓ ਰੀ?" (ਆਸਾ ਮਃ ੫) "ਗ੍ਰੀਖਮ ਰੁਤਿ ਗਾਖੜੀ." (ਰਾਮ ਮਃ ੫. ਰੁਤੀ) "ਵਿਛੋਹੇ ਜੰਬੂ ਖਵੇ ਨ ਵੰਞਨਿਗਾਖੜੇ" (ਵਾਰ ਗੂਜ ੨. ਮਃ ੫) "ਊਚਉ ਪਰਬਤ ਗਾਖੜੋ." (ਸ੍ਰੀ ਅਃ ਮਃ ੧) "ਸਭ ਔਗੁਨ ਤੇ ਗਰਬ ਗਾਖੜੋ, ਪਰਮੇਸ੍ਵਰ ਨਹਿ ਭਾਵਤ." (ਸਲੋਹ)
ਸਰੋਤ: ਮਹਾਨਕੋਸ਼